Shiv Kumar Batalvi
ਹਾਦਸਾ(Hadsa)
ਗੀਤ ਦਾ ਤੁਰਦਾ ਕਾਫ਼ਲਾ, ਮੁੜ ਹੋ ਗਿਆ ਬੇਆਸਰਾ |
ਮੱਥੇ ‘ਤੇ ਹੋਣੀ ਲਿਖ ਗਈ, ਇਕ ਖ਼ੂਬਸੂਰਤ ਹਾਦਸਾ (hadsa)।
ਇਕ ਨਾਗ ਚਿੱਟੇ ਦਿਵਸ ਦਾ, ਇਕ ਨਾਗ ਕਾਲੀ ਰਾਤ ਦਾ |
ਇਕ ਵਰਕ ਨੀਲਾ ਕਰ ਗਏ, ਕਿਸੇ ਗੀਤ ਦੇ ਇਤਿਹਾਸ ਦਾ ।|
ਸ਼ਬਦਾਂ ਦੇ ਕਾਲੇ ਥਲਾਂ ਵਿਚ, ਮੇਰਾ ਗੀਤ ਸੀ ਜਦ ਮਰ ਰਿਹਾ |
ਉਹ ਗੀਤ ਤੇਰੀ ਪੈੜ ਨੂੰ, ਮੁੜ ਮੁੜ ਪਿਆ ਸੀ ਝਾਕਦਾ ।
ਜ਼ਖ਼ਮੀ ਹੈ ਪਿੰਡਾ ਸੋਚ ਦਾ, ਜ਼ਖ਼ਮੀ ਹੈ ਪਿੰਡਾ ਆਸ ਦਾ ||
ਅੱਜ ਫੇਰ ਮੇਰੇ ਗੀਤ ਲਈ, ਕਫ਼ਨ ਨਾ ਮੈਥੋਂ ਪਾਟਦਾ ।
ਅੱਜਫੇਰ ਹਰ ਇਕ ਸ਼ਬਦ ਦੇ, ਨੈਣਾਂ ‘ਚ ਹੰਝੂ ਆ ਗਿਆ |
ਧਰਤੀ ਤੇ ਕਰਜ਼ਾ ਚੜ੍ਹ ਗਿਆ, ਮੇਰੇ ਗੀਤ ਦੀ ਇਕ ਲਾਸ਼ ਦਾ ।|
ਕਾਗ਼ਜ਼ ਦੀ ਨੰਗੀ ਕਬਰ ਤੇ, ਇਹ ਗੀਤ ਜੋ ਅੱਜ ਸੌਂ ਗਿਆ |
ਇਹ ਗੀਤ ਸਾਰੇ ਜੱਗ ਨੂੰ, ਪਾਵੇ ਵਫ਼ਾ ਦਾ ਵਾਸਤਾ ।|
(Shiv Kumar Batalvi)
Shiv Kumar Batalvi
ਸ਼ਿਕਰਾ(Shikra)
ਮਾਏ ! ਨੀ ਮਾਏ ! ਮੈਂ ਇਕ, ਸ਼ਿਕਰਾ (shikra) ਯਾਰ ਬਣਾਇਆ |
ਉਹਦੇ ਸਿਰ ‘ਤੇ ਕਲਗੀ, ਤੇ ਉਹਦੇ ਪੈਰੀਂ ਝਾਂਜਰ |
ਤੇ ਉਹ ਚੋਗ ਚੁਗੀਂਦਾ ਆਇਆ, ਨੀ ਮੈਂ ਵਾਰੀ ਜਾਂ ।|
ਇਕ ਉਹਦੇ ਰੂਪ ਦੀ ਧੁੱਪ ਤਿਖੇਰੀ, ਦੂਜਾ ਮਹਿਕਾਂ ਦਾ ਤਿਰਹਾਇਆ |
ਤੀਜਾ ਉਹਦਾ ਰੰਗ ਗੁਲਾਬੀ, ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈਂ ਵਾਰੀ ਜਾਂ ।|
ਨੀ ਉਹ ਕੋਇਲਾਂ ਦਾ ਹਮਸਾਇਆ, ਚਿੱਟੇ ਦੰਦ ਜਿਉਂ ਧਾਨੋਂ ਬਗ਼ਲਾ |
ਤੌੜੀ ਮਾਰ ਉਡਾਇਆ ਨੀ ਮੈਂ ਵਾਰੀ ਜਾਂ, ਇਸ਼ਕੇ (Ishqe) ਦਾ ਇਕ ਪਲੰਘ ਨੁਆਰੀ|
ਅਸਾਂ ਚਾਨਣੀਆਂ ਵਿਚ ਡਾਹਿਆ, ਤਨ ਦੀ ਚਾਦਰ ਹੋ ਗਈ ਮੈਲੀ |
ਉਸ ਪੈਰ ਜਾਂ ਪਲੰਘੇ ਪਾਇਆ, ਨੀ ਮੈਂ ਵਾਰੀ ਜਾਂ ।|
ਦੁਖਣ ਮੇਰੇ ਨੈਣਾਂ ਦੇ ਕੋਏ, ਵਿਚ ਹੜ੍ਹ ਹੰਝੂਆਂ(Hanjuya) ਦਾ ਆਇਆ |
ਸਾਰੀ ਰਾਤ ਗਈ ਵਿਚ ਸੋਚਾਂ, ਉਸ ਇਹ ਕੀ ਜ਼ੁਲਮ ਕਮਾਇਆ |
ਨੀ ਮੈਂ ਵਾਰੀ ਜਾਂ ।|
ਸੁਬ੍ਹਾ-ਸਵੇਰੇ ਲੈ ਨੀ ਵਟਣਾ, ਅਸਾਂ ਮਲ ਮਲ ਓਸ ਨੁਹਾਇਆ |
ਦੇਹੀ ਵਿਚੋਂ ਨਿਕਲਣ ਚਿਣਗਾਂ, ਤੇ ਸਾਡਾ ਹੱਥ ਗਿਆ ਕੁਮਲਾਇਆ |
ਨੀ ਮੈਂ ਵਾਰੀ ਜਾਂ ।|
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ, ਉਹਨੂੰ ਦਿਲ ਦਾ ਮਾਸ ਖਵਾਇਆ |
ਇਕ ਉਡਾਰੀ ਐਸੀ ਮਾਰੀ, ਉਹ ਮੁੜ ਵਤਨੀਂ ਨਹੀਂ ਆਇਆ|
ਨੀ ਮੈਂ ਵਾਰੀ ਜਾਂ ।ਮਾਏ ! ਨੀ ਮਾਏ !|
ਮੈਂ ਇਕ ਸ਼ਿਕਰਾ (shikra) ਯਾਰ ਬਣਾਇਆ, ਉਹਦੇ ਸਿਰ ‘ਤੇ ਕਲਗੀ |
ਤੇ ਉਹਦੇ ਪੈਰੀਂ ਝਾਂਜਰ, ਤੇ ਉਹ ਚੋਗ ਚੁਗੀਂਦਾ ਆਇਆ |
ਨੀ ਮੈਂ ਵਾਰੀ ਜਾਂ ।|
Shiv Kumar Batalvi
ਮਾਂ(Maa)
ਮੈਂ ਸੁਣਿਆ ਜ਼ਮਾਨੇ ‘ਚ ਫਰਿਸ਼ਤੇ(farishte) ਵੀ ਹੁੰਦੇ ਨੇਂ,
ਨਾਲ ਸਾਹ ਲੈਣ ਵਾਲੇ ਰਿਸ਼ਤੇ(rishte) ਵੀ ਹੁੰਦੇ ਨੇਂ।
ਮਾਂ (Maa) ਨੂੰ ਮੈਂ ਦੇਖਿਆ ਪਰ ਕੋਈ ਫਰਿਸ਼ਤਾ(farishta) ਨਹੀਂ ਵੇਖਿਆ,
ਮਾਂ (Maa) ਨਾਲੋਂ ਵਧਕੇ ਕੋਈ ਰਿਸ਼ਤਾ(rishta) ਨਹੀਂ ਵੇਖਿਆ।
ਜਿਸਦਿਆਂ ਸਾਹਾਂ(Sanhaa) ‘ਚ ਮੈਂ ਸਾਹ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮੈਂ ਮਾਂ (Maa) ਕਹਿਣਾ ਸਿੱਖਿਆ ।|
Shiv Kumar Batalvi
ਅੜ੍ਹਿਆ(Arhiya)
ਤੂੰ ਦਿਲ(Dil) ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ(Sajjna),
ਮੇਰੀ ਮੰਜਿਲ ਵੀ ਤੂੰ ਹੀ , ਤੂੰ ਹੀ ਏ ਰਾਹ ਸੱਜਣਾ (Sajjna),
ਗੱਲ ਕਰ ਨਾ ਦੂਰੀ ਦੀ ਜਾਵਾਂਗੀ ਮਰ ਅੜ੍ਹਿਆ (Arhiya),
ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ (Arhiya)||
ਤੇਰਾ ਨਾਂਅ ਲਿਖਿਆ ਏ ਰਗ ਰਗ ਤੇ ਤੇਰੇ ਵਾਜੋਂ
ਕੀ ਕਰਨਾ ਜੀ ਕੇ ਕੱਲੀ ਜੱਗ ਤੇ..
ਨੈਣਾਂ ਵਿੱਚ ਪਾ ਅੱਖਾਂ ਲੈ ਚਿਹਰਾ ਪੜ ਅੜ੍ਹਿਆ (Arhiya)
ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ(Arhiya) ||
(Shiv Kumar Batalvi)
” ਮੁਸਲਿਮ ਨੂੰ ਕੁਰਾਨ ਵਿੱਚ ਇਮਾਨ ਨਾ ਮਿਲੇਆ,
ਹਿੰਦੂ ਨੂੰ ਗੀਤਾ ਵਿੱਚ ਭਗਵਾਨ ਨਾ ਮਿਲੇਆ,
ਉਸ ਇਨਸਾਨ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ,
ਜਿਸ ਇਨਸਾਨ ਨੂੰ ਇਨਸਾਨ ਵਿੱਚ ਇਨਸਾਨ ਨਾ ਮਿਲੇਆ.. ”
“Muslim nu Kuran vich imaan na milya,
Hindu nu Geeta vich bhagwan na milya,
Us Insan nu Asmaan vich ki Rabb Milega,
Jis Insan nu Insan vich Insan na milya.. ”
” ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ,
ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ ,
ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ,
ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾ.. ”
“Raah jande aajj kite oh mil jawe,
Ik vari te rajj ke ohnu wekh lnwa,
Mere lai ta yaar hi mera Rabb warga,
Jithe mil jawe othe matha tek lnwa..”
“ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ ”
“Sache Pyar ta hunde dila de mel loko,
Dhakke nal Pyar na paye jande,
Koi laa ke zor wekh lawe jinna marzi,
Sajjan ainwe nahi manaa ch vsaye jande..”